← ਪਿਛੇ ਪਰਤੋ
ਵਿਧਾਨ ਸਭਾ ਚੋਣਾਂ ਲੜ ਚੁੱਕੇ ਬਲਦੇਵ ਸਿੰਘ ਅਕਲੀਆ ਭਾਜਪਾ 'ਚ ਸ਼ਾਮਲ
ਚੰਡੀਗੜ੍ਹ , 27 ਅਪ੍ਰੈਲ 2024 : ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਦੀ ਪ੍ਰੇਰਨਾ ਨਾਲ ਲੰਬੇ ਸਮੇਂ ਤੱਕ ਅਕਾਲੀ ਦਲ ਬਾਦਲ ਵਿਚ ਰਹੇ ਅਤੇ 2022 ਦੇ ਵਿਧਾਨ ਸਭਾ ਚੁਣਾਵਾਂ ਵਿਚ ਭੁੱਚੋ ਹਲਕੇ ਤੋਂ ਸੰਯੁਕਤ ਕਿਸਾਨ ਮੋਰਚੇ ਤੋਂ ਇਲੈੱਕਸ਼ਨ ਲੜ ਚੁੱਕੇ ਅਤੇ ਕਿਸਾਨਾਂ ਲਈ ਹਮੇਸ਼ਾ ਸੰਘਰਸ਼ ਕਰਨ ਵਾਲੇ ਬਲਦੇਵ ਸਿੰਘ ਅਕਲੀਆ ਅੱਜ ਭਾਜਪਾ ਵਿਚ ਸ਼ਾਮਿਲ ਹੋ ਗਏ l ਚੰਡੀਗੜ੍ਹ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਨ੍ਹਾਂ ਨੂੰ ਸ਼ਾਮਿਲ ਕਰਵਾਇਆl ਇਸ ਮੌਕੇ ਜ਼ਿਲ੍ਹਾ ਬਠਿੰਡਾ ਦੇ ਵਾਈਸ ਪ੍ਰਧਾਨ ਜਤਿੰਦਰ ਸ਼ਰਮਾ ਅਤੇ ਮੰਡਲ ਨਥਾਣਾ ਦੇ ਪ੍ਰਧਾਨ ਜਤਿੰਦਰ ਸੇਮਾ ਵੀ ਹਾਜ਼ਰ ਸਨl
Total Responses : 991